Safar – Tera Mera | The First Punjabi VAP

The first VAP (Video and Poetry). Open talk as a water. However everything is unique in this world, but this is something different. Kindly spend sometime here and you would feel it. Video for this content is already in place. I want to get a feedback if it’s really worth your time? Once I get a sufficient information, I will upload the complete video. I believe your imagination can give wings to the words. Kindly don’t hesitate to let me know if you even don’t like it. I will appreciate your thoughts.

ਮੈਂ ਬਰਫ਼ ਦਾ ਟੁਕੜਾ,
ਪਿਘਲ ਪਿਘਲ ਕੇ,
ਪਾਣੀ ਦੀਆਂ ਬੂੰਦਾਂ ‘ਚ ਬਦਲ ਜਾਂਦਾ ਹਾਂ,
‘ਤੇ ਆਪਣਾ ਸਫ਼ਰ ਸ਼ੁਰੂ ਕਰ ਦਿੰਦਾ ਹਾਂ…
ਬਿਨਾ ਕਿਸੇ ਮੰਜ਼ਿਲ ਤੋਂ,
ਮਕਸਦ ਤੋਂ,
ਚਾਹ ਤੋਂ,
ਯਾ ਫੇਰ ਡਾਰ ਤੋਂ…
ਮੈਂ ਚਲਣਾ ਸ਼ੁਰੂ ਕਰ ਦਿੰਦਾ ਹਾਂ,
ਆਖ਼ਿਰ,
ਸੁਭਾਅ ਹੈ ਮੇਰਾ,
ਗੁਜ਼ਰਦੇ ਜਾਣਾ,
ਵਹਿੰਦੇ ਜਾਣਾ,
ਨੱਚਦੇ ਨੱਚਦੇ,
ਇੱਕ ਨਦੀ ਬਣ ਜਾਣਾ…
ਮੈਂ ਅਕਸਰ,
ਨਵੇਂ ਰਸਤੇ ਬਣਾ ਲੈਂਦਾ ਹਾਂ,
ਯਾ ਪੁਰਾਣਿਆਂ ਤੋਂ ਗੁਜ਼ਰ ਜਾਂਦਾ ਹਾਂ,
ਯਾ ਕਿਤੇ ਟੁੱਟ ਜਾਂਦਾ ਹਾਂ…
ਪਾਰ ਮੇਰੇ ਦੋ ਟੁਕੜੇ,
ਮੇਰੇ ਹੀ ਤਾਂ ਹਿੱਸੇ ਹੁੰਦੇ ਨੇ,
ਉਹ ਵੀ ਤੇ ਵਹਿੰਦੇ ਨੇ,
ਤੇ ਫੇਰ ਇਕੱਠੇ ਹੋ ਜਾਂਦੇ ਨੇ,
ਆਪਣੀਆਂ ਕਹਾਣੀਆਂ ਲੈ ਕੇ,
ਨਵੀਆਂ ਗੱਲਾਂ ਲੈ ਕੇ…
ਆਖ਼ਿਰ ਹਰ ਪਾਂਧੀ ਦੀ ਮੰਜ਼ਿਲ,
ਇੱਕੋ ਹੀ ਤੇ ਹੁੰਦੀ ਏ…
ਇਸੇ ਰਸਤੇ ਤੇ ਤੂੰ ਮੈਂਨੂੰ ਮਿਲੀ,
ਤੂੰ ਇੱਕ ਖਿਲ ਹੀ ਤੇ ਸੀ,
ਮੇਰੇ ਨੱਚਦੇ ਜੀਵਨ ਦੇ ਉਲਟ,
ਥੋੜੀ ਠਹਿਰੀ ਹੋਈ,
ਥੋੜੀ ਰੁਕੀ ਹੋਈ…
ਮੈਂ ਵੀ ਤੇ ਤੇਰੇ ਕੋਲ਼ੇ ਰੁੱਕ ਗਿਆ ਸੀ…
ਜਦੋਂ ਰਾਤ ਨੂੰ ਵੇਖਦਾ,
ਤੇਰੇ ਵਿਚ ਹੀ ਤੇ ਮੈਂਨੂੰ ਚੰਨ ਨਜ਼ਰ ਆਉਂਦਾ ਸੀ,
ਤੇਰੇ ਆਸ ਪਾਸ ਜੋ ਦਰਖ਼ਤ ਨੇ,
ਹਰੇ ਹਰੇ ਪੱਤਿਆਂ ਵਾਲੇ,
ਠੰਡੀਆਂ ਠੰਡੀਆਂ ਛਾਵਾਂ ਵਾਲੇ,
ਮੈਂਨੂੰ ਵੀ ਤੇ ਠਹਿਰਾ ਗਏ ਸੀ ਤੇਰੇ ਕੋਲ਼ੇ…
ਤੂੰ ਸਰੋਤਾ ਵੀ ਤੇ ਕਿੰਨਾ ਪਿਆਰਾ ਸੀ,
ਤੇਰੇ ਵਿਚ ਸਮਾ ਕੇ,
ਤੈਂਨੂੰ ਆਪਣੇ ਕੋਲ਼ ਵਿਠਾ ਕੇ,
ਮੈਂ ਵੀ ਦੱਸਦਾ ਹਾਂ ਕਹਾਣੀਆਂ,
ਆਪਣੇ ਸਫ਼ਰ ਦੀਆਂ,
ਪੱਥਰਾਂ ਦੀਆਂ,
ਦਰਖ਼ਤਾਂ ਦੀਆਂ,
ਕੁੱਝ ਫੁੱਲ ਜੋ ਕਿਸੇ ਦੂਰ ਦੇਸ਼ ‘ਚ ਉੱਗਦੇ ਨੇ,
ਕੁੱਝ ਫੁੱਲ ਜਿਹਨਾਂ ਦੇ ਰੰਗ ਮੈਂਨੂੰ ਬਦਲ ਦਿੰਦੇ ਨੇ,
ਕੁੱਝ ਪੱਤੇ ਜੋ ਗੋਲ ਵੀ ਸੀ,
ਚੌਕੋਰ ਵੀ,
ਤਿਕੋਣੇ ਵੀ,
ਟੁੱਟੇ ਹੋਏ ਵੀ,
ਜੋ ਮਿਲ਼ ਗਏ ਮੇਰੇ ਵਿੱਚ,
ਜੜੀ ਬੂਟੀਆਂ ਦੀ ਤਰਾਂ,
ਮੈਂ ਗੁਜ਼ਰਦਾ ਹੋਇਆ,
ਓਹਨਾ ਤੋਂ ਜ਼ਿੰਦਗੀ ਲੈ ਆਇਆ…
ਕਿਸੇ ਰਾਹਗੀਰ ਦੀ ਪਯਾਸ ਬੁਝਾਉਣ ਦੇ ਲਈ,
ਕਿਸੇ ਬੁੱਲਾਂ ਦੀ ਸੁੱਕੀ ਪਪੜੀ ਮਿਟਾਉਣ ਦੇ ਲਈ,
ਆਖ਼ਿਰ,
ਜ਼ਹਿਰ ਮੇਰੇ ‘ਚ ਮਿਲ਼ ਕੇ ਅੰਮ੍ਰਿਤ ਹੀ ਤੇ ਹੋਇਆ ਸੀ…
ਮੈਂਨੂੰ ਸੁਣਦੇ ਹੋਏ ਤੂੰ ਕਿੰਨੀ ਸੋਹਣੀ ਲੱਗ ਰਹੀ ਸੀ,
ਤੇਰੀ ਸ਼ਾਂਤੀ ਨੇ ਮੇਰੇ ਤੂਫ਼ਾਨ ਵੀ ਰੋਕ ਦਿੱਤੇ ਸੀ,
ਮੈਨੂੰ ਮਿਲ਼ਕੇ ਤੇਰੇ ‘ਚ ਵੀ ਤੇ ਨਵੀਂ ਰੰਗਤ ਆ ਗਈ ਸੀ,
ਤੂੰ ਮੇਰਾ ਹਿੱਸਾ ਸੀ ‘ਤੇ ਮੈਂ ਤੇਰਾ,
ਤਾਹੀਂ ਤੇ ਮੈਂ ਤੈਂਨੂੰ ਸਮਝਾਇਆ ਸੀ…
ਤਾਹੀਂ ਤੇ ਮੈਂ ਤੈਂਨੂੰ ਮਨਾਇਆ ਸੀ…
ਤੈਂਨੂੰ ਦੱਸਿਆ ਨਹੀਂ ਸੀ?
ਕੇ
ਮੇਰਾ ਸਫ਼ਰ,
ਕਮਾਲ ਦਾ ਏ…
ਮੈਂ ਕਿੱਥੋਂ ਚੱਲਿਆ ਹਾਂ,
ਤੇ ਕੀ ਕੀ ਦੇਖ ਰਿਹਾ ਹਾਂ…
ਤਾਹੀਂ ਤੇ ਕਿਹਾ ਸੀ,
ਮੇਰੇ ਨਾਲ ਚੱਲ…
ਆਖ਼ਿਰ ਤੈਨੂੰ ਵੀ ਤੇ ਹਕ਼ ਏ,
ਰੱਬ ਦੀ ਬਨਾਇ ਕੁਦਰਤ ਨੂੰ ਵੇਖਣ ਦਾ…
ਤੂੰ ਮੁਸਕਰਾਈ,
ਕਿਹਾ ਕੇ ਚੰਨ ਦੇਖ,
ਦਰਖ਼ਤ ਦੇਖ,
ਇੱਕੋ ਤਰ੍ਹਾਂ ਦੇ ਪੱਤੇ ਕਿੰਨੇ ਚੰਗੇ ਹੁੰਦੇ ਨੇ,
ਸੈਲਾਨੀਆਂ ਦੇ ਚਿਹਰੇ ਰੰਗ ਬਿਰੰਗੇ ਹੁੰਦੇ ਨੇ…
ਮੈਂ ਨਹੀਂ ਜਾਣਾ,
ਮੈਂਨੂੰ ਤੇਰੀ ਕਹਾਣੀ,
ਝੂੱਠੀ ਲੱਗਦੀ ਏ…
ਜਿਵੇਂ ਮੇਰੇ ਕਿਨਾਰੇ ਬੈਠ ਕੇ,
ਉਹ ਹੂਰ ਪਰਿ,
ਰੋਜ਼ ਨਵੇਆਂ ਨੂੰ ਠੱਗਦੀ ਏ…
ਮੈਂ ਵੀ ਦੁਨੀਆਂ ਦੇਖੀ ਏ,
ਤੇਰੇ ਜਿਹੇ,
ਹਰ ਚੀਜ਼ ‘ਚ ਰਲ਼ ਜਬ ਵਾਲੇ,
ਕਦੋਂ ਕਿਸੇ ਦੇ ਹੋ ਸਕਦੇ ਨੇ…ਪਰ,
ਮੈਂ ਫੇਰ ਨਿਕਲ ਜਾਣਾ ਸਫ਼ਰ ‘ਤੇ,
ਤੇ ਦੁਆ ਕਰਦਾ ਹਾਂ,
ਤੂੰ ਵੀ ਚਲ ਪਵੇਂ,
ਅੱਜ ਜੋ ਵਕ਼ਤ ਹੱਥ ‘ਚੋਂ ਨਿਕਲ ਗਿਆ ਹੈ,
ਸ਼ਾਇਦ ਤੈਂਨੂੰ ਪਛਤਾਉਣ ਦਾ ਮੌਕਾ ਨਾ ਮਿਲੇ,
ਆਖ਼ਿਰ ਹੈਂ ਤੇ ਤੂੰ ਵੀ ਪਾਣੀ ਹੀ,
ਰੁੱਕ ਗਿਆ ਤਾਂ ਸੜਾਂਦ ਵੀ ਮਾਰੇਗਾ ਹੀ,
ਧੁੰਦਲਾ ਤੇ ਤੂੰ ਵੀ ਹੋ ਜਾਣਾ ਏ
ਜੋ ਇੱਕੋ ਤਰ੍ਹਾਂ ਦੇ ਪੱਤੇ,
ਤਰਤੀਬ ਚ ਸਜਾਏ ਹੋਏ,
ਜਦੋਂ,
ਟੁੱਟ ਕੇ, ਗੁੱਛਾ ਮੁੱਛਾ ਹੋ ਕੇ,
ਤੇਰੇ ਰੂਪ ਨੂੰ ਰੋਲ਼ ਦੇਣਗੇ,
ਥੋੜੀ ਜੰਮੀ ਹੋਇ ਕਾਈ,
ਸੈਲਾਨੀਆਂ ਨੂੰ,
ਤੇਰੇ ਤੋਂ ਦੂਰ ਬੈਠਣ ਦੇ ਲਈ,
ਮਜਬੂਰ ਕਰ ਦਵੇਗੀ,
ਸ਼ਾਇਦ ਤੈਂਨੂੰ ਇਹਸਾਸ ਨਾ ਹੋਵੇ,
ਵਕ਼ਤ ਦੇ ਕੀਤੇ ਕਾਰਿਆਂ ਦਾ,
ਨਿਰਮਲ ਤੋਂ,
ਦਲਦਲ ਹੋਏ ਕਿਨਾਰਿਆਂ ਦਾ…
ਮੈਂ ਜਾਂਦੇ ਜਾਂਦੇ ਹੀ ਤੈਂਨੂੰ ਕਹਿ ਜਾਣਾ,
ਤੂੰ ਵਹਿ ਜਾਣਾ…
ਓਦੋਂ ਵੀ ਵਹਿ ਜਾਣਾ,
ਜੇ ਨਦੀ ਨਹੀਂ ਤੇ,
ਲਕੀਰ ਦੇ ਨਾਲ ਹੀ ਖਹਿ ਜਾਣਾ,
ਪਰ ਵਹਿ ਜਾਣਾ…
ਅੜੀ ਨਾ ਰਹਿਣਾ…
ਸਫ਼ਰ ‘ਤੇ ਨਿਕਲ ਜਾਣਾ,
ਆਖ਼ਿਰ ਸਫ਼ਰ ਹੀ ਤੇ ਜਵਾਨੀ ਏ, ਜ਼ਿੰਦਗੀ ਏ…
ਮੈਂ ਨਹੀਂ ਕਰਾਂਗਾ ਕਿਸੇ ਮੌਤ ਦਾ ਇੰਤਜ਼ਾਰ,
ਮੇਰਾ ਸਫ਼ਰ, ਕਮਾਲ ਦਾ ਏ,
ਤੈਂਨੂੰ ਯਕੀਨ ਨਹੀਂ ਹੋਣਾ…
ਪਰ ਮੈਂਨੂੰ ਪਤਾ ਹੈ…
ਮੇਰਾ ਸਫ਼ਰ ਕਮਾਲ ਦਾ ਏ…
ਕੋਈ ਇੰਤਜ਼ਾਰ ਕਰ ਰਿਹਾ ਏ ਮੇਰਾ,
ਸ਼ਾਇਦ ਕੋਈ ਖੇਤ,
ਮੈਂਨੂੰ ਵੇਖ ਕੇ ਲਹਿਲਹਾਵੇ,
ਯਾ ਫੇਰ ਪਿਆਸਾ ਰਾਹੀ,
ਆਪਣੇ ਬੁੱਲਾਂ ਤੇ ਠਹਿਰਾਵੇ,
ਏ ਫੇਰ ਇੱਕ ਕੰਡੇ ਕੋਈ ਹਿਰਣ,
ਤੇ ਦੂਸਰੇ ਕੰਡੇ ਸ਼ੇਰ,
ਮੈਂਨੂੰ ਦੇਖ ਕੇ ਮੁਸਕਾਵੇ,
ਯਾ ਫੇਰ ਕੋਈ ਨਾ ਹੋਵੇ,
ਪਰ ਸੁਭਾਅ ਮੇਰਾ ਚਲਦੇ ਜਾਣਾ…
ਮੈਂ ਵਹਿੰਦਾ ਜਾਵਾਂਗਾ…
ਜਦੋਂ ਭਾਫ਼ ਬਣਕੇ ਤੂੰ ਵੀ ਬੱਦਲਾਂ ਚ ਜਾਵੇਂਗੀ,
ਫੇਰ ਵੇਖਣਾ ਮੇਰੇ ਸਫ਼ਰ ਨੂੰ ਉੱਪਰ ਤੋਂ,
ਆਕਾਸ਼ ਵਿੱਚ ਬੈਠਕੇ…
ਮੈਂਨੂੰ ਤੁਰਦੇ ਜਾਂਦੇ ਨੂੰ,
ਨੱਚਦੇ ਗਾਉਂਦੇ ਨੂੰ,
ਕਿਸੇ ਤੋਂ ਰੁੱਸਦੇ ਨੂੰ,
ਕਿਸੇ ਨੂੰ ਮਨਾਉਂਦੇ ਨੂੰ…
ਇਹ ਵੱਡਾ ਏ ਮੇਰਾ,
ਮੈਂ ਸਾਗਰ ਨੂੰ ਮਿਲਣ ਤੋਂ ਬਾਅਦ,
ਫੇਰ ਤੇਰੇ ਕੋਲ਼ ਆਵਾਂਗਾ…
ਬੱਦਲਾਂ ‘ਚ ਬੈਠ ਕੇ,
ਬਾਕੀ ਦੀ ਕਹਾਣੀ ਸੁਣਾਵਾਂਗਾ…
ਸ਼ਾਇਦ ਆਪਾਂ ਦੋਵੇਂ,
ਫੇਰ ਕਿਤੇ,
ਇਕੱਠੇ ਬਰਸ ਜਾਯੀਏ?

मैं बर्फ़ का टुकड़ा,
पिघल पिघल कर,
पानी की बूंदों में बदल जाता हूँ,
और अपना सफ़र शुरू कर देता हूँ…
बग़ैर किसी मंज़िल के,
बिना किसी मक़सद के,
या चाह के,
या डर के…
मैं चलना शुरू कर देता हूँ…
आख़िर,
स्वभाव है मेरा,
गुज़रते जाना,
बहते जाना,
नाचते जाना,
एक नदी बन जाना…
मैं अक्सर,
नयी राहें बना लेता हूँ,
या पुरानी राहों से ग़ुज़र जाता हूँ,
या कहीं टूट जाता हूँ,
थोड़ा बिखर जाता हूँ…
पर मेरे दो टुकड़े,
मेरा हिस्सा ही तो हैं,
वो भी बहते जाते हैं,
और फिर इकट्ठे हो जाते हैं…
अपनी कहानियां लेकर,
नयी बातें लेकर…
आख़िर हर पांधी की मंज़िल,
एक ही तो है…
इसी रास्ते पे तू मुझे मिली थी,
एक झील ही तो थी तू,
मेरी नाचती ज़िन्दगी के विपरीत,
कुछ ठहरी हुयी,
कुछ रुकी हुयी…
मैं भी तेरे पास रुक ही गया था…
जब रात को देखता हूँ,
तुझमें ही मुझे चाँद नज़र आता…
तेरे आस पास जो दरख़्त हैं,
हरे भरे पत्तों से,
ठंडी छाँव वाले,
मुझे भी ठहरा गए थे तेरे पास…
तू श्रोता भी कितना प्यारा था,
तुझ में समां के,
तुझे पास बिठा के,
मैं कहता हूँ कहानियां,
अपने सफ़र की,
पत्थरों की,
दरख्तों की,
कुछ फूल जो दूर किसी देस में उगते हैं,
फूल, जिनके रंग, मुझे बदल देते हैं,
कुछ पत्ते, जो गोल भी थे,
चौकोर भी,
तिकोने भी,
टूटे हुए भी,
जो मुझ में मिल गए,
जड़ी बूटियों की तरह,मैं ग़ुज़रता हुआ,
उनसे ज़िन्दगी ले आया…
किसी राहगीर की प्यास बुझाने को,
कुछ होंठों की सूखी पपड़ी हटाने को,
आख़िर,
ज़हर मुझ में मिलकर अमृत ही तो हुआ था…
मुझे सुनते हुए तू कितनी सुन्दर लग रही थी,
तेरी शान्ति ने मेरे तूफान भी रोक लिए थे,
मुझसे मिलकर तुझमें भी नयी रंगत आयी थी,
तू मेरा हिस्सा थी, मैं तेरा,
इसीलिए तुझे समझाया था,
मनाया था,
तुझे बताया था न?
के
मेरा सफ़र,
कमाल का है…
मैं कहाँ से चला हूँ,
और क्या क्या देख रहा हूँ…
तभी तो कहा था,
मेरे साथ चल…
आख़िर तुझे भी हक़ है,
उसकी बनाई कुदरत देखने का…
तू मुस्कुरायी,
बोली, चाँद देख,
दरख़्त देख,
बहुत खूबसूरत हैं वो पत्ते,
जो यकरंगे होते होते हैं,
सैलानियों के चेहरे, रंग बिरंगे होते हैं…
मुझे नहीं जाना,
मुझे तेरी कहानी,
झूठी लगती है…
जैसे मेरे किनारे बैठी,
वो हूर,
रोज़ नए छलावे दिखती है…
दुनिया, मैंने भी देखी है,
तुम जैसे,
हर चीज़ में घुल मिल जाने वाले,
कब किसी के हो सकते हैं…
जो खोद से भी टूट गए हों,
वो कहीं भी, खो भी तो सकते हैं…
मेरी आँखें खुली रह गयीं,
बातें छोटी बड़ी रह गयीं…
मुझे से मुझ मैं आकर,
सो आंसू भी मुझ में मिल गए,
पर तेरा स्वभाव ही है,
घुल जाना,
हर शराब में,
दवा की तरह…
काश!! तेरा अभिमान भी,
मैं खुद में मिला सकता…
काश मैं तेरे लिए,
अपना आप मिटा सकता…पर,
मैं फिर निकल जाऊंगा सफ़र पे.
और दुआ करता हूँ,
तू भी चल पड़े,
आज जो वक़्त हाथ से निकल रहा है,
शायद तुझे पछताने का मौका न मिले,
आख़िर, है तो तू भी पानी ही,
रुक गया तो ख़राब भी होगा,
धुंधला तो, तू भी हो जायेगा
एक से पत्ते,
करीने से सजाये हुए,
जब
टूट कर, गुच्छा मुछा होकर,
तेरे रूप को निगल जायेंगे,
और जमी हुयी काई,
सैलानियों को,
तुझसे दूर बैठने को,
विवश कर देगी,
शायद तुझे एहसास न हो,
जाती हुयी बहारों का,
निर्मल से,
दलदल हुए किनारों का…
मैं जाते जाते तुझे यही कह के चलता हूँ,
तुम भी बह जाना…
बस बह जाना,
अगर नदी नहीं तो,
लकीर बन के रह जाना,
पर बह जाना…
खड़ी न रहना,
सफ़र पे निकल जाना,
आख़िर, सफ़र ही तो जवानी है, ज़िन्दगी है…
मैं नहीं करूँगा प्रतीक्षा मृत्यु की,
मेरा सफ़र, कमाल का है,
तुम्हें यकीन न हो..
पर मैं जानता हूँ,
मेरा सफ़र कमाल का है…
कोई प्रतीक्षा कर रहा है मेरी,
शायद कोई खेत,
मुझे देख लहलहाए,
या कोई प्यासा राही,
अपने लबों पे ठहराए,
या फिर एक किनारे कोई मृग,
और दुसरे किनारे कोई शेर,
मुझे देख मुस्काये,
या शायद कोई न हो,
पर मेरा स्वभाव चलते रहना है,
मैं बहता जाऊंगा…
जब भाप बनके तू बादलों में जाएगी,
तब मेरे सफ़र को ऊपर से देखना तुम,
आकाश में बैठ कर…
मुझे चलते हुए को,
चलते जाते हुए को,
नाचते गाते को,
किसी से रूठते हुए,
किसी को मनाते हुए…
ये वादा है मेरा,
मैं सागर से मिलने के पश्चात,
तेरे पास आऊंगा…
बादलों में बैठ कर,
बाकी कहानी सुनाऊंगा…
शायद हम दोनों,
फिर कहीं,
इकठ्ठे बरस जाएं?

Like a speck of ice,

I melt with time,

Transform into droplets,

And commence my journey…

A journey free from destination,

Free from reasons,

Free from desires,

And free from the fear of the path I plough,

I begin my journey…

After all,

It is my nature,

To go on,

Flow on,

And whilst in the move,

Turn into a river…

Often,

I pave new paths,

Or tread on the old ones,

Sometimes I break apart,

And live soulfully in two pieces…

These two pieces of mine,

They carry on with their journey,

Only to be together again,

Bring their own stories,

Their sole journeys…

After all,

All drops,

Lead to the ocean…

This is where our paths crossed,

Like a silent lake,

You were the polar opposite of my whimsical life,

A little calm,

A little serene…

I, too, stood motionless by your side…

When I gazed at you in the silent night,

Your face reminded of the moon,

The trees around you,

Their lush green leaves,

With their comforting shade,

Made me stay still with you…

I never met a listener as beautiful as you,

And I absorbed myself into you.

As I sat beside you,

I told you all my tales,

Of my travels,

Of the cobbles I walked on,

The trees I sat beneath,

Flowers that bloomed in a foreigh land,

Flowers that transformed me,

Of leaves, the round ones,

Those that looked like a spear,

But that’s not the shape of my heart,

Some trodden,

The trodden ones became one with me,

Like wilderness does,

As I walked on,

The trodden leaves followed…

To quench a fellow traveler’s thirst,

To soothe someone’s dried and chapped lips,

After all,

When poison and I became one, it had to turn into elixir…

You were the most beautiful listener,

Your calm contained my storm,

You blossomed in the fertile soil of my soul,

A part of me was you, a part of you was me,

I explained to you what the connection is…

I wanted you to come along…

Didn’t I tell you?

I am on a

Wonderful journey…

From where I started,

The things I perceive…

And so, I asked you,

To come along…

After all,

You too shall feel,

The Almighty in every creation…

You smiled and told me to

Look at the moon,

To look at the trees,

The identical looking leaves, they are such a beauty to behold,

Travelers are not who they are, this is what you told…

I won’t come along,

It all sounds too good to be true…

Cunning like this damsel by my side,

Who cons whoever she wants to…

Life happened to me too,

Wanderers,

The ones who are one everywhere,

Can’t do with just one…

Those detached from themselves,

Are never to be found…

My eyes grew wide,

I was out of words where reality could hide,

My eyes trickled,

And there I was again,

But that’s who I am,

One who blends everywhere,

Like a healing herb divine,

Blending in an old wine…

How I wish,

I could blend your pride in me,

How I wish,

There was no more I in me…

But,

I’ll be on my way again,

With a hope,

That before sands of time,

Slip away without a moment to lament,

You may set in motion too.

For you are meant to flow too,

Like water that turns stale when still,

Gets murky with time…

Leaves of a tree,

Organized intricately,

When they fall,

And turn to chaos,

They’ll force  fellow travelers

To keep a distance with you,

You won’t possibly realize then,

The acts of time,

Turning your clear waters into slime…

Before moving on, I want you to know,

You too shall flow on,

Just flow on,

Maybe not carefree as a river,

Even if a stream,

Just flow on…

Don’t hesitate, don’t be stubborn,

Move on in your journey,

After all,

The journey is the youth, the journey is the life,

Waiting for the end is a waste of time,

My journey, is wonderful,

And you may not believe me…

But I am sure,

My journey, is wonderful…

Someone awaits me,

May be a field gives its ripest harvest,

When it glances at me,

May be a lone traveler,

Quenches the unfathomable thirst,

Or may a stag at one bank,

And a lion on the other,

Smile as I walk on,

Or may be there’s no-one,

By that’s my nature,

To walk on,

To flow on…

When you shall turn into mist,

And rise in the clouds,

You shall witness my journey,

From high above the grounds…

Watch me as I walk on,

Watch me as I dance on,

Scoffing someone off,

Mending with someone…

I promise you,

Once I am one with my ocean,

I’ll knock on your door, once again,

Join you in the clouds,

To catch up where we left…

Who knows,

That’s when,

We may flow together again?